Featured

ਕਾਸ਼

ਜਦ ਮੈਂ ਲਿਖਦਾ ,

ਉਹ ਲਫ਼ਜ਼ ਬਣ ਜਾਂਦੀ ,

ਜਦ ਮੈਂ ਪੜਦਾ ,

ੳਹ ਕਿਤਾਬ ਬਣ ਜਾਂਦੀ ,

ਹਰ ਵੇਲੇ ਨਾਲ ਉਹ ਰਹਿੰਦੀ,

ੳਹ ਮੇਰਾ ਰਾਹ ਬਣ ਜਾਂਦੀ

ਜਦ ਮੈਂ ਤੁਰਦਾ ,

ਮੇਰੀ ਛਾਂ ਬਣ ਜਾਂਦੀ,

ਜਦ ਮੈ ਸੋਚਦਾ

ਉਹ ਯਾਦ ਬਣ ਜਾਂਦੀ ,

ਆ ਕੇ ਮੇਰੀਆਂ ਯਾਦਾਂ ਵਿੱਚ ,

ਉਹ ਮੇਰਾ ਖ਼ਾਬ ਬਣ ਜਾਂਦੀ ,

ਜਦ ਮੈਨੂੰ ਪਿਆਸ ਲਗਦੀ ,

ਉਹ ਪਾਣੀ ਬਣ ਜਾਂਦੀ ,

ਮੈਂ ਉਸ ਦੀਆ ਯਾਦਾਂ ਵਿੱਚ ਰੋਂਦਾ ,

ਉਹ ਮੇਰੇ ਹੰਝੂ ਬਣ ਜਾਂਦੀ ,

ਕੀ ਦੱਸਾਂ ਮੇਰੇ ਦੋਸਤੋ ,

ਉਹ ਦਿਲ ਦੇ ਇੰਨੇ ਨੇੜੇ ,

ਕੇ ਉਹ ਮੇਰੀ ਮਜਬੂਰੀ ਬਣ ਜਾਂਦੀ ,

ਜਦ ਮੈਂ ਮਰਨ ਦੀ ਕੋਸਿਸ ਕਰਦਾ ,

ਤਾਂ ਉਹ ਚੰਦਰੀ ਮੇਰੀ ਜ਼ਿੰਦਗੀ ਬਣ ਜਾਂਦੀ ,

ਹੁਣ ਤਾਂ ਮੈਂ ਵੀ ਇਹ ਹੀ ਸੋਚਦਾ ,

ਕੇ ਇਹ ਮੀਲ ਦੀ ਦੂਰੀ ,

ਸਾਡੀ ਨਜ਼ਦੀਕੀ ਬਣ ਜਾਂਦੀ ,

ਹਾਂ ਕਾਸ਼ ਉਹ ਮੇਰੀ ਹੋ ਜਾਂਦੀ ,

ਇਸਕ ਦੇ ਸੁਮੰਦਰ

ਲ਼ਫਜ ਨੇ ਇਹ ਇਸ਼ਕ ਦੇ, ਮੇਰੇ ਨਹੀਂ,

ਦਰਦ ਨੇ ਇਹ ਇਸ਼ਕ ਦੇ, ਮੇਰੇ ਨਹੀਂ,

ਮੈਂ ਬੱਸ ਇਸ਼ਕ ਲਿਖਦਾ, ਮੈਂ ਕੋਈ ਸਾਈਰ ਤਾਂ ਨਹੀਂ,

ਤਾਰ ਤਾਰ ਹੁੰਦੀ ਰੂਹ ਵਿੱਚ ਇਸ਼ਕ ਦੇ ਸਮੁੰਦਰ,

ਮੈਂ ਵੀ ਆਖ਼ਿਰ ਇਨਸਾਨ ਹਾਂ, ਖ਼ੁਦਾ ਤਾਂ ਨਹੀਂ,

ਇਸ਼ਕ ਦੇ ਚੰਗੇ ਮਾੜੇ ਸਾਰੇ ਰੰਗ ਦੇਖੇ ਮੈਂ,

ਆਖ਼ਿਰ ਦੀ ਉਚਾਈ ਤੇ ਡੁੰਗਾਈ ਤੱਕ ਦੇਖੇ ਮੈਂ,

ਵੜੇ ਉੱਚੇ ਤੇ ਡੁੰਗੇ ਨੇ ਇਹ ਇਸ਼ਕ ਦੇ ਸਮੁੰਦਰ,

ਮੈਂ ਇੱਕ ਮਲਾਹ ਹਾਂ, ਕੋਈ ਬੇੜੀ ਤਾਂ ਨਹੀਂ,

ਰਾਤ ਲੰਮੀ ਤੇ ਗੇਰੀ ਹੁੰਦੀ ਹੈ ਇੱਕ ਆਸਿਕ ਦੀ,

ਉਡੀਕ ਹੁੰਦੀ ਏ ਉਸ ਦੀ ਆਖੀਰ ਤੱਕ ਦੀ,

ਆਸ ਏਨੀ ਜਿਵੇਂ ਰੱਬ ਮਿਲ ਜਾਣ ਦੀ,

ਜਿਉਂਦੇ ਨੂੰ ਡਬੋ ਦਿੰਦੇ ਨੇ ਇਹ ਇਸ਼ਕ ਦੇ ਸਮੁੰਦਰ,

ਦੇਖੋ ਮੈਨੂੰ ਮੈਂ ਜਿਊਦਾ ਹਾਂ, ਹੱਲੇ ਮਰਿਆ ਤਾਂ ਨਹੀਂ,

ਦਿਲ ਦੀ ਗੱਲ

ਰਾਤ ਲੰਘ ਜਾਵੇ ਗ਼ਮ ਦੀ ,

ਪਰ ਗੀਤ ਵਖਤ ਦਾ ਮੁੱਕ ਨਾ ਜਾਵੇ ,

ਇਹ ਅੱਜ ਜੋ ਯਾਦ ਹੈ ,ਦਿਲ ਦੀ ਗੱਲ ,

ਦਿਲ ਵਿੱਚ ਹੀ ਨਾ ਰਹਿ ਜਾਵੇ ,

ਰੇਤ ਵਰਗਾ ਹੈ ਸਮਾਂ ,

ਹਰ ਪਲ ਗੁਜ਼ਰਦਾ ਜਾਵੇ ,

ਪਰ ਤੇਰੀ ਯਾਦ ਮੇਰੇ ਕੋਲੋਂ ਨਾ ਜਾਵੇ ,

ਦਿਲ ਦੀ ਗੱਲ ਦਿਲ ਵਿੱਚ ਹੀ ਨਾ ਰਹਿ ਜਾਵੇ ,

ਇੱਕ ਕਲ ਸੀ ਜੋ ਹਰ ਪਲ ਸਾਥ ਸੀ ਤੇਰਾ,

ਪਰ ਅੱਜ ਇੱਕ ਬਹਾਰ ਜਿਵੇਂ ਜ਼ਿਕਰ ਹੈ ਤੇਰਾ ,

ਤੇਰੀ ਇਹ ਯਾਦ ਮੇਰੇ ਲਈ ਜ਼ਹਿਰ ਨਾ ਬਣ ਜਾਵੇ ,

ਦਿਲ ਦੀ ਗੱਲ ………………………………

ਸਮਾਂ ੳਚਾਂ ਨੀਵਾਂ ਇਹ ਕੰਡਿਆ ਵਰਗਾ ,

ਕੋਈ ਵੀ ਨਹੀਂ ਛੱਡਦਾ , ਚੁੱਭਦਾ ਨਵੇਂ ਜ਼ਖ਼ਮ ਦਿੰਦਾ,

ਫੁੱਲ ਸੀ ਜ਼ਿੰਦਗੀ ਮੇਰੀ ਫੁੱਲ ਵਾਂਗ ਨਾ ਮੁਰਝਾ ਜਾਵੇ ,

ਦਿਲ ਦੀ ਗੱਲ ……………………………………

ਹਰ ਪਲ ਯਾਦ ਕਰਾਂ ਤੈਨੂੰ ਹੋਰ ਕੁੱਝ ਨੀ ਸੁੱਝਦਾ ,

ਇਹ ਗੱਲ ਲੋਕਾਂ ਲਈ ਆਮ ਨਾ ਬਣ ਜਾਵੇ ,

ਹੋਰਾਂ ਵਾਂਗ ਜ਼ਿੰਦਗੀ  ‘ਲਖਵਿੰਦਰ’  ਦੀ ,

ਇਝ ਹੀ ਬਦਨਾਮ ਨਾ ਹੋ ਜਾਵੇ ,

ਦਿਲ ਦੀ ਗੱਲ ਦਿਲ ਵਿੱਚ ਹੀ ਨਾ ਰਹਿ ਜਾਵੇ ।

ਪਹਿਚਾਣ

ਕੋਣ ਹਾਂ ਮੈ , ਕੀ ਪਹਿਚਾਣ ਹੈ ,

ਇੱਕ ਮਿੱਟੀ ਦਾ ਪੁਤਲਾ ਹਾਂ ਕੀ ਜਾਤ ਹੈ ,

ਤਲਾਸ਼ ਕਰਦਾ ਆਪਣੇ ਆਪ ਦੀ ਕੀ ਖ਼ਾਸ ਹੈ ,

ਕੋਣ ਹਾਂ ਮੈ  , ਕੀ ਪਹਿਚਾਣ ਹੈ ।

ਰਾਤ ਦੇ ਹਨੇਰੇ  ਵਿੱਚ ਕੀ ਦਿਨ ਦੇ ਉਜਾਲੇ ਵਿੱਚ ,

ਕੀ ਤਲਾਸ਼ ਕੀ ਪਿਆਸ ਹੈ ,

ਹਰ ਵੇਲੇ ਵਖਤ ਨਾਲ ਲੜਦਾ ,

ਹਰ ਵੇਲੇ ਭੁੱਖਾ ਮਰਦਾ  ,

ਤੜਫਣਾ ਮੇਰੀ ਮਸਾਲ ਹੈ ,

ਜ਼ਿੰਦਗੀ ਮੈਨੂੰ ਤੇਰੀ ਤਲਾਸ਼ ਹੈ ,

ਕੋਣ ਹਾਂ ਮੈਂ , ………………….

ਹਰ ਵੇਲੇ ਗੱਲਾਂ ਕਰਦਾ ,ਸੰਸਾਰ ਦੀਆਂ ,

ਜੀਨ ਮਰਨ  ਅਤੇ ਜਿੱਤ ਹਾਰ ਦੀਆਂ

ਕੀ ਖ਼ਾਸ ਕੀ ਆਮ ਹੈ,

ਏ ਜ਼ਿੰਦਗੀ ਮੈਨੂੰ ਤੇਰੀ ਹੀ ਆਸ ਹੈ ,

ਕੋਣ ਹਾਂ ਮੈ , ਕੀ ਪਹਿਚਾਣ ਹੈ ,

ਇੱਕ ਮਿੱਟੀ ਦਾ ਪੁਤਲਾ ਹਾਂ ਕੀ ਜਾਤ ਹੈ ।

ਉਡੀਕ

ਦਰਦ ਸਾਨੂੰ ਏਨਾ ਮਿਲ ਚੁੱਕਿਆ ਕੇ ਦਰਦ ਨਾਲ ਪਿਆਰ ਹੋ ਚੁੱਕਿਆ ,

ਗ਼ਮ ਸਾਨੂੰ ਇਨ੍ਹਾਂ ਮਿਲ ਚੁੱਕਿਆ ਕੇ ਗ਼ਮ ਸਾਡਾ ਯਾਰ ਹੋ ਚੁੱਕਿਆ ,

ਉਨ੍ਹਾਂ ਦੀ ਹਰ ਗ਼ਲਤੀ ਮਾਫ਼ ਕਰ ਦੇਵਾਂਗੇ ,

ਭਾਵੇਂ ਸਾਡਾ ਆਪਣਾ ਵਜੂਦ ਫ਼ਨਾਹ ਹੋ ਚੁੱਕਿਆ ,

ਅਸੀਂ ਇੰਤਜ਼ਾਰ ਕਰਾਂਗੇ ਓਦਾਂ ਹਸ਼ਰ ਤੱਕ ,

ਬੇਸ਼ੱਕ ਸਾਡਾ ਅੰਤ ਨਜ਼ਦੀਕ ਆ ਚੁੱਕਿਆ ,

ਉਹ ਉੱਡਦੇ ਵਾਂਗ ਪੰਛੀਆਂ ਦੇ,

ਭਾਵੇਂ ਮੈਂ ਆਪਣੀ ਆਜ਼ਾਦੀ ਗਵਾ ਚੁੱਕਿਆ ,

ਉਹ ਜੋ ਸਮਝ ਕੇ ਵੀ ਅਣਜਾਣ ਹੋਏ ,

ਉਸ ਦਾ ਨਾਮ ਲਿਖ ਲਿਖ ਆਪਣਾ ਨਾਮ ਭੁੱਲਾ ਚੁੱਕਿਆ ,

ਉਸ ਦੇ ਦਿਲ ਵਿੱਚ ਵੀ ਹੈ ਥਾਂ ਮੇਰੀ ,

ਇਹ ਸੋਚ ਮੈਂ ਆਪਣਾ ਘਰ ਗਵਾ ਚੁੱਕਿਆ ,

‘ਲਖਵਿੰਦਰ’ ਉਡੀਕ ਦਾ ਏ ਅੱਜ ਵੀ ਉਨੂੰ,

 ਭਾਵੇਂ ਉਡੀਕ ‘ਚ ਉਮਰ ਲੰਘਾ ਚੁੱਕਿਆ ,

Design a site like this with WordPress.com
Get started