ਰਾਤ ਲੰਘ ਜਾਵੇ ਗ਼ਮ ਦੀ ,
ਪਰ ਗੀਤ ਵਖਤ ਦਾ ਮੁੱਕ ਨਾ ਜਾਵੇ ,
ਇਹ ਅੱਜ ਜੋ ਯਾਦ ਹੈ ,ਦਿਲ ਦੀ ਗੱਲ ,
ਦਿਲ ਵਿੱਚ ਹੀ ਨਾ ਰਹਿ ਜਾਵੇ ,
ਰੇਤ ਵਰਗਾ ਹੈ ਸਮਾਂ ,
ਹਰ ਪਲ ਗੁਜ਼ਰਦਾ ਜਾਵੇ ,
ਪਰ ਤੇਰੀ ਯਾਦ ਮੇਰੇ ਕੋਲੋਂ ਨਾ ਜਾਵੇ ,
ਦਿਲ ਦੀ ਗੱਲ ਦਿਲ ਵਿੱਚ ਹੀ ਨਾ ਰਹਿ ਜਾਵੇ ,
ਇੱਕ ਕਲ ਸੀ ਜੋ ਹਰ ਪਲ ਸਾਥ ਸੀ ਤੇਰਾ,
ਪਰ ਅੱਜ ਇੱਕ ਬਹਾਰ ਜਿਵੇਂ ਜ਼ਿਕਰ ਹੈ ਤੇਰਾ ,
ਤੇਰੀ ਇਹ ਯਾਦ ਮੇਰੇ ਲਈ ਜ਼ਹਿਰ ਨਾ ਬਣ ਜਾਵੇ ,
ਦਿਲ ਦੀ ਗੱਲ ………………………………
ਸਮਾਂ ੳਚਾਂ ਨੀਵਾਂ ਇਹ ਕੰਡਿਆ ਵਰਗਾ ,
ਕੋਈ ਵੀ ਨਹੀਂ ਛੱਡਦਾ , ਚੁੱਭਦਾ ਨਵੇਂ ਜ਼ਖ਼ਮ ਦਿੰਦਾ,
ਫੁੱਲ ਸੀ ਜ਼ਿੰਦਗੀ ਮੇਰੀ ਫੁੱਲ ਵਾਂਗ ਨਾ ਮੁਰਝਾ ਜਾਵੇ ,
ਦਿਲ ਦੀ ਗੱਲ ……………………………………
ਹਰ ਪਲ ਯਾਦ ਕਰਾਂ ਤੈਨੂੰ ਹੋਰ ਕੁੱਝ ਨੀ ਸੁੱਝਦਾ ,
ਇਹ ਗੱਲ ਲੋਕਾਂ ਲਈ ਆਮ ਨਾ ਬਣ ਜਾਵੇ ,
ਹੋਰਾਂ ਵਾਂਗ ਜ਼ਿੰਦਗੀ ‘ਲਖਵਿੰਦਰ’ ਦੀ ,
ਇਝ ਹੀ ਬਦਨਾਮ ਨਾ ਹੋ ਜਾਵੇ ,
ਦਿਲ ਦੀ ਗੱਲ ਦਿਲ ਵਿੱਚ ਹੀ ਨਾ ਰਹਿ ਜਾਵੇ ।
