ਕੋਣ ਹਾਂ ਮੈ , ਕੀ ਪਹਿਚਾਣ ਹੈ ,
ਇੱਕ ਮਿੱਟੀ ਦਾ ਪੁਤਲਾ ਹਾਂ ਕੀ ਜਾਤ ਹੈ ,
ਤਲਾਸ਼ ਕਰਦਾ ਆਪਣੇ ਆਪ ਦੀ ਕੀ ਖ਼ਾਸ ਹੈ ,
ਕੋਣ ਹਾਂ ਮੈ , ਕੀ ਪਹਿਚਾਣ ਹੈ ।
ਰਾਤ ਦੇ ਹਨੇਰੇ ਵਿੱਚ ਕੀ ਦਿਨ ਦੇ ਉਜਾਲੇ ਵਿੱਚ ,
ਕੀ ਤਲਾਸ਼ ਕੀ ਪਿਆਸ ਹੈ ,
ਹਰ ਵੇਲੇ ਵਖਤ ਨਾਲ ਲੜਦਾ ,
ਹਰ ਵੇਲੇ ਭੁੱਖਾ ਮਰਦਾ ,
ਤੜਫਣਾ ਮੇਰੀ ਮਸਾਲ ਹੈ ,
ਜ਼ਿੰਦਗੀ ਮੈਨੂੰ ਤੇਰੀ ਤਲਾਸ਼ ਹੈ ,
ਕੋਣ ਹਾਂ ਮੈਂ , ………………….
ਹਰ ਵੇਲੇ ਗੱਲਾਂ ਕਰਦਾ ,ਸੰਸਾਰ ਦੀਆਂ ,
ਜੀਨ ਮਰਨ ਅਤੇ ਜਿੱਤ ਹਾਰ ਦੀਆਂ
ਕੀ ਖ਼ਾਸ ਕੀ ਆਮ ਹੈ,
ਏ ਜ਼ਿੰਦਗੀ ਮੈਨੂੰ ਤੇਰੀ ਹੀ ਆਸ ਹੈ ,
ਕੋਣ ਹਾਂ ਮੈ , ਕੀ ਪਹਿਚਾਣ ਹੈ ,
ਇੱਕ ਮਿੱਟੀ ਦਾ ਪੁਤਲਾ ਹਾਂ ਕੀ ਜਾਤ ਹੈ ।
